ਮੌਸਮ ਦੀਆਂ ਚੇਤਾਵਨੀਆਂ ਨੂੰ ਵੇਖੋ ਅਤੇ ਸੁਣੋ
ਮੌਸਮ ਵਿਗਿਆਨ ਬਿਊਰੋ ਤੋਂ ਜਾਰੀ ਤੂਫ਼ਾਨੀ ਮੌਸਮ ਦੀਆਂ ਚੇਤਾਵਨੀਆਂ ਨੂੰ ਵੇਖੋ ਅਤੇ ਸੁਣੋ ਜਿਸ ਵਿੱਚ ਗੰਭੀਰ ਮੌਸਮ ਦੀਆਂ ਚੇਤਾਵਨੀਆਂ ਅਤੇ ਗੰਭੀਰ ਤੂਫ਼ਾਨ ਆਉਣ ਦੀਆਂ ਚੇਤਾਵਨੀਆਂ ਸ਼ਾਮਲ ਹਨ।
NSW SES ਇਕ ਸਲਾਹ, ਚੌਕਸੀ ਅਤੇ ਕਾਰਵਾਈ ਕਰਨ ਜਾਂ ਐਮਰਜੈਂਸੀ ਵਾਲੀ ਚੇਤਾਵਨੀ ਜਾਰੀ ਕਰੇਗੀ। ਚੇਤਾਵਨੀ ਦਾ ਪੱਧਰ ਤੂਫ਼ਾਨ ਦੇ ਪ੍ਰਭਾਵ ਅਤੇ ਸੰਭਾਵਿਤ ਨਤੀਜਿਆਂ 'ਤੇ ਨਿਰਭਰ ਕਰਦਾ ਹੈ।
ਇਹ ਚੇਤਾਵਨੀਆਂ 'ਹੈਜ਼ਰਡਜ਼ ਨੀਅਰ ਮੀ' ਐਪ 'ਤੇ ਦਿਖਾਈ ਦੇਣਗੀਆਂ।
ਸੁਰੱਖਿਅਤ ਢੰਗ ਨਾਲ ਕਾਰਵਾਈ ਕਰੋ
ਆਪਣੇ ਵਿਹੜੇ ਵਿੱਚ ਜਾਂ ਆਪਣੀ ਬਾਲਕੋਨੀ ਵਿੱਚ ਖੁੱਲ੍ਹੀਆਂ ਪਈਆਂ ਚੀਜ਼ਾਂ ਨੂੰ ਸੁਰੱਖਿਅਤ ਕਰੋ ਜਾਂ ਸੰਭਾਲ ਕੇ ਰੱਖ ਦਿਓ, ਉਦਾਹਰਨ ਲਈ ਟ੍ਰੈਂਪੋਲਿਨ, ਛਤਰੀਆਂ, ਮੇਜ਼ ਅਤੇ ਕੁਰਸੀਆਂ, ਅਤੇ ਪਾਲਤੂ ਜਾਨਵਰਾਂ ਦੇ ਭੋਜਨ ਵਾਲੇ ਕਟੋਰੇ।
ਕਾਰਾਂ ਨੂੰ ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਨੀਵੇਂ ਖੇਤਰਾਂ ਤੋਂ ਦੂਰ ਸੁਰੱਖਿਅਤ ਛੱਤ (ਗੈਰਾਜ, ਕਾਰਪੋਰਟ) ਦੇ ਹੇਠਾਂ ਖੜ੍ਹੀਆਂ ਕਰੋ।
ਇਹ ਯਕੀਨੀ ਬਣਾਓ ਕਿ ਤੁਹਾਡੀ ਦੇਖਭਾਲ ਵਿਚਲੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਆ ਲਈ ਅੰਦਰ ਲਿਆਂਦਾ ਗਿਆ ਹੈ।
ਮੌਸਮ ਦੀਆਂ ਸਥਾਨਕ ਸਥਿਤੀਆਂ 'ਤੇ ਨਜ਼ਰ ਰੱਖੋ
ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ, ਪਰਿਵਾਰ ਅਤੇ ਦੋਸਤ ਮੌਜੂਦਾ ਚੇਤਾਵਨੀਆਂ ਤੋਂ ਜਾਣੂ ਹਨ।
ਮੌਸਮ ਦੀਆਂ ਮੌਜੂਦਾ ਤਾਜ਼ਾ ਖ਼ਬਰਾਂ ਲਈ ਆਪਣੇ ਸਥਾਨਕ ਰੇਡੀਓ ਅਤੇ ਟੀਵੀ ਨੂੰ ਸੁਣੋ।
ਐਮਰਜੈਂਸੀ ਸੇਵਾਵਾਂ ਤੋਂ ਆਈਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰੋ।
ਘਰ ਵਿੱਚ ਸੁਰੱਖਿਅਤ ਰਹੋ
ਘਰ ਦੇ ਅੰਦਰ ਰਹੋ, ਦਰਵਾਜ਼ਿਆਂ ਅਤੇ ਖਿੜਕੀਆਂ ਤੋਂ ਦੂਰ ਰਹੋ।
ਤੂਫ਼ਾਨਾਂ ਦੇ ਦੌਰਾਨ ਗੱਡੀ ਚਲਾਉਣ ਜਾਂ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰੋ।
ਜੇਕਰ ਗੱਡੀ ਚਲਾ ਰਹੇ ਹੋ ਤਾਂ ਸੁਰੱਖਿਅਤ ਰਹੋ
ਗੱਡੀ ਨੂੰ ਹੌਲੀ ਕਰੋ ਅਤੇ ਹਾਲਾਤਾਂ ਦੇ ਹਿਸਾਬ ਨਾਲ ਚਲਾਓ।
ਪਨਾਹ ਲੈਣ ਲਈ ਗੱਡੀ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਤਰਜੀਹੀ ਤੌਰ 'ਤੇ ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਨੀਵੇਂ ਖੇਤਰਾਂ ਤੋਂ ਦੂਰ ਖੜ੍ਹੀ ਕਰੋ।
ਮੌਜੂਦਾ ਆਵਾਜਾਈ ਦੀ ਜਾਂਚ ਕਰੋ ਅਤੇ ਆਪਣੇ ਸਥਾਨਕ ਰੇਡੀਓ ਸਟੇਸ਼ਨ 'ਤੇ ਤਾਜ਼ਾ ਖ਼ਬਰਾਂ ਸੁਣੋ
ਬਾਹਰ ਸੁਰੱਖਿਅਤ ਰਹੋ
ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਹਾਇਤਾ ਦੀ ਲੋੜ ਹੈ ਤਾਂ NSW SES ਨੂੰ 132 500 'ਤੇ ਫ਼ੋਨ ਕਰੋ ਜਾਂ ਜੇਕਰ ਤੁਸੀਂ ਜਾਨਲੇਵਾ ਸਥਿਤੀ ਵਿੱਚ ਹੋ ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।
ਤਰਜੀਹੀ ਤੌਰ 'ਤੇ ਘਰ ਦੇ ਅੰਦਰ, ਸੁਰੱਖਿਅਤ ਪਨਾਹ ਲੱਭੋ।
ਵਹਿਣੀਆਂ (ਡਰੇਨਾਂ) ਅਤੇ ਜਲ ਮਾਰਗਾਂ ਤੋਂ ਦੂਰ ਰਹੋ।
ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਹੋਰ ਵਸਤੂਆਂ ਤੋਂ ਦੂਰ ਰਹੋ ਜੋ ਡਿੱਗ ਸਕਦੀਆਂ ਹਨ ਜਾਂ ਹਵਾ ਵਿੱਚ ਉੱਡ ਸਕਦੀਆਂ ਹਨ।
ਬਿਜਲੀ ਡਿੱਗਣ ਦੇ ਖ਼ਤਰੇ ਤੋਂ ਸੁਚੇਤ ਰਹੋ ਅਤੇ ਬਾਹਰੀ ਗਤੀਵਿਧੀਆਂ ਤੋਂ ਬਚੋ ਜੋ ਤੁਹਾਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।
ਸਰੋਤ ਡਾਊਨਲੋਡ ਕਰੋ